"ਕੌਤਕ"
ਇੱਕ ਐਸਾ ਕੌਤਕ ਰਚਿਆ
ਜੋ ਸਭਦੇ ਸਮਝੋ ਬਾਹਰ,
ਆਉ ਅੱਗੇ ਕੌਮ ਦੇ ਵਾਸਤੇ
ਜਿੰਦ ਪੰਥ ਤੋਂ ਦਈਏ ਵਾਰ।
ਕੱਢ ਕੇ ਤੇਗ ਮਿਆਨ 'ਚੋਂ
ਇੱਕ ਪਾਤਸ਼ਾਹ ਕਰੀ ਪੁਕਾਰ,
ਲੋੜ ਹੈਂ ਅੱਜ ਇੱਕ ਸੀਸ ਦੀ
ਹੋਗੇ ਸਿੰਘ ਪੰਜ ਤਿਆਰ।
ਛੱਕ ਅਮ੍ਰਿਤ ਬਣਗੇ ਸੂਰਮੇ
ਐਸੀ ਮਾਰੀ ਲਲਕਾਰ,
ਕੱਲਾ ਸਵਾ ਲੱਖ ਨਾਲ ਲੜੇਗਾ
ਰਣ ਵਿੱਚ ਫੜ੍ਹ ਤਲਵਾਰ।
ਐਸੀ ਬਖਸ਼ੀ ਤਾਕਤ ਮਾਲਕਾਂ
ਆਗੇ ਸੂਰੇ ਲੱਖ ਹਜ਼ਾਰ,
ਇੱਕ ਅਵਾਜ਼ ਖਾਲਸਾ ਪੰਥ ਦੀ
ਗੁੰਜੀ ਵਿੱਚ ਸਾਰੇ ਸੰਸਾਰ।
ਬਣਗੇ ਲੱਖਾਂ ਹੀ ਮਹਾਬਲੀਏ
ਹੱਥ ਵਿੱਚ ਸ਼ਸਤਰ ਧਾਰ,
ਜਿਉ ਝਪਟੇ ਸ਼ੇਰ ਸ਼ਿਕਾਰ ਨੂੰ
ਇਉ ਕਰਦੇ ਸਿੰਘ ਵਾਰ।
ਰੱਤ ਡੁੱਲਿਆ ਪਾਕ ਜ਼ਮੀਨ ਤੇ
ਸੂਰੇ ਪੈਦਾ ਹੋਏ ਹਜ਼ਾਰ,
ਸਿਰ ਦਿੱਤੇ ਕਈਆਂ ਕੌਮ ਲਈਂ
ਕਰ ਗਏ ਉੱਚਾ ਕਿਰਦਾਰ।
ਯੋਧੇ ਤੁਰ ਪਏ ਬੰਨ ਕਾਫ਼ਲੇ
ਸਜਾ ਸਿਰ ਉੱਤੇ ਦਸਤਾਰ,
ਲੈ ਕੇ ਸਤਿਗੁਰ ਦਾ ਆਸਰਾ
ਆਪੇ ਭਲੀ ਕਰੂ ਕਰਤਾਰ।
ਐਸੇ ਜੌਹਰ ਵਖਾਏ ਸੂਰਿਆ
ਲਾਹੇ ਕੌਮ ਦੇ ਸਿਰ ਤੋਂ ਭਾਰ,
ਰਹਿੰਦਾ ਅਮਰ ਸਦਾ ਔਲਖਾ
ਜੋ ਦਿੰਦਾ ਕੌਮ ਤੋਂ ਜਿੰਦੜੀ ਵਾਰ।
ਸੁਰਿੰਦਰ ਸਿੰਘ ਔਲਖ
Invited by: ਬਰਜਿੰਦਰ ਸਿੰਘ ਜੰਬਰ
if the data has not been changed, no new rows will appear.
Day | Followers | Gain | % Gain |
---|---|---|---|
July 22, 2023 | 112 | +22 | +24.5% |
November 15, 2022 | 90 | +10 | +12.5% |
September 05, 2022 | 80 | +8 | +11.2% |
July 27, 2022 | 72 | +7 | +10.8% |
May 14, 2022 | 65 | -1 | -1.6% |
April 06, 2022 | 66 | +13 | +24.6% |
February 07, 2022 | 53 | +5 | +10.5% |
December 31, 2021 | 48 | +24 | +100.0% |
November 23, 2021 | 24 | +10 | +71.5% |