ਕਰੀਏ ਜਿਉਂਦਿਆਂ ਵਿਚ ਸ਼ੁਮਾਰ ਕਿੱਥੋਂ,
ਜਿਹੜੇ ਬੁੱਤ ਅੰਦਰ ਜਿਊਂਦੀ ਜਾਨ ਹੀ ਨਹੀਂ ।
ਭੁੱਲੇ ਭਟਕਿਆਂ ਨੂੰ ਕਿਵੇਂ ਰਾਹ ਪਾਊ,
ਜਿਹਨੂੰ ਆਪਣੇ ਆਪ ਦਾ ਗਿਆਨ ਹੀ ਨਹੀਂ ।
ਉਹਨੇ ਪਹੁੰਚਣਾ ਦਸਮ-ਦੁਆਰ ਕਿੱਥੋਂ,
ਜਿਹਨੇ ਤੱਕਿਆ ਕਦੇ ਅਸਮਾਨ ਹੀ ਨਹੀਂ।
ਕੀ ਉਹ ਬੁਲਬੁਲ ਅਜ਼ਾਦੀ ਦੀ ਕਦਰ ਜਾਣੇ,
ਜੀਹਨੇ ਕਦੇ ਡਿੱਠਾ ਗੁਲਿਸਤਾਨ ਹੀ ਨਹੀਂ।
ਖ਼ੂਨ ਫਰਕਦਾ ਨਹੀਂ ਜੀਹਦੇ ਡੌਲਿਆਂ ਦਾ,
ਕਿੰਨੀ ਉਮਰ ਹੋਵੇ , ਉਹ ਜਵਾਨ ਹੀ ਨਹੀਂ ।
ਦੇਸ਼, ਕੌਮ ਦਾ ਦਿਲ 'ਚ ਨਹੀਂ ਦਰਦ ਜੀਹਦੇ,
ਮੈਂ ਤਾਂ ਸਮਝਨਾ ਉਹ ਇਨਸਾਨ ਹੀ ਨਹੀਂ।
ਦੇਖ ਦੁਖੀ, ਮਜ਼ਲੂਮ ਨੂੰ ਤੜਫਦਾ ਨਹੀਂ,
ਓਸ ਦਿਲ ਨਾਲੋਂ ਚੰਗਾ ਨਾਂ ਹੋਵੇ ।
ਕਾਹਦਾ ਜੰਮਿਆ ਯਾਰ ਇਨਸਾਨ ਹੈ ਉਹ,
ਜਿਸ ਨਾ ਫੜੀ ਮਜਲੂਮ ਦੀ ਬਾਂਹ ਹੋਵੇ ।
ਓਸ ‘ਦੁੱਲੇ’ ਦੀ ਅਣਖ ਕੀ ਆਖਦੀ ਏ,
ਬਾਂਦਾਂ ਵਿਚ ਬੰਨ੍ਹੀ, ਜੀਹਦੀ ਮਾਂ ਹੋਵੇ ।
ਮਰਦ ਕਦੇ ਅਗੇ ਵਧਣੋ ਰੁਕਦੇ ਨਹੀਂ,
ਭਾਵੇ ਸਿਰ ਤਲਵਾਰ ਦੀ ਛਾਂ ਹੋਵੇ ।
if the data has not been changed, no new rows will appear.
Day | Followers | Gain | % Gain |
---|---|---|---|
June 28, 2024 | 1,656 | +8 | +0.5% |
May 26, 2024 | 1,648 | +10 | +0.7% |
April 23, 2024 | 1,638 | +17 | +1.1% |
March 15, 2024 | 1,621 | +7 | +0.5% |
February 22, 2024 | 1,614 | +10 | +0.7% |
February 05, 2024 | 1,604 | +11 | +0.7% |
January 19, 2024 | 1,593 | +17 | +1.1% |
January 02, 2024 | 1,576 | +6 | +0.4% |
December 18, 2023 | 1,570 | +4 | +0.3% |
December 03, 2023 | 1,566 | +66 | +4.4% |