punjabi uni patiala on Clubhouse

punjabi uni patiala Clubhouse
155 Members
Updated: May 30, 2024

Description

ਇਹ ਯੂਨੀਵਰਸਿਟੀ 30 ਅਪ੍ਰੈਲ 1962 ਨੂੰ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਪ੍ਰਚਾਰ-ਪ੍ਰਸਾਰ ਲਈ ਅਤੇ ਪੰਜਾਬੀ ਨੂੰ ਵਿਸ਼ਵ ਭਰ ਦੇ ਗਿਆਨ-ਸੰਚਾਰ ਅਤੇ ਉਤਪਾਦਨ ਦਾ ਮਾਧਿਅਮ ਬਣਾਉਣ ਦੇ ਮਕਸਦ ਨਾਲ ਸਥਾਪਿਤ ਕੀਤੀ ਗਈ ਸੀ | ਭਾਸ਼ਾ ਦੇ ਨਾਂ ਉੱਤੇ ਬਣਨ ਵਾਲੀ ਇਹ ਵਿਸ਼ਵ ਦੀ ਦੂਜੀ ਯੂਨੀਵਰਸਿਟੀ ਸੀ। ਹੁਣ ਇਹ ਯੂਨੀਵਰਸਿਟੀ ਜੀਵ ਵਿਗਿਆਨਾਂ, ਭੌਤਿਕ ਵਿਗਿਆਨਾਂ, ਮੈਡੀਸਨ, ਇੰਜਨੀਅਰਿੰਗ, ਤਕਨਾਲੋਜੀ, ਬਿਜ਼ਨੱਸ-ਅਧਿਐਨ, ਕਾਨੂੰਨ, ਸਮਾਜਕ ਵਿਗਿਆਨਾਂ, ਭਾਸ਼ਾਵਾਂ, ਸਿੱਖਿਆ, ਸੂਚਨਾ-ਵਿਗਿਆਨਾਂ, ਕਲਾ ਅਤੇ ਸਭਿਆਚਾਰ ਦੇ ਖੇਤਰਾਂ ਵਿਚ ਉੱਚ ਪੱਧਰੀ ਸਿੱਖਿਆ ਪ੍ਰਦਾਨ ਕਰਨ ਅਤੇ ਨਵੀਨਤਮ ਖੋਜਾਂ ਕਰਨ ਵਾਲੀ ਮੁਖ ਸੰਸਥਾ ਦੇ ਤੌਰ ‘ਤੇ ਸਾਹਮਣੇ ਆਈ ਹੈ। ਇਹ ਵੱਡੇ ਮਾਣ ਵਾਲੀ ਗੱਲ ਹੈ ਕਿ ਨੈਸ਼ਨਲ ਅਸੈੱਸਮੈਂਟ ਐਂਡ ਐਕਰੀਡੀਸ਼ਨ ਕਾਉਂਸਿਲ (ਐੱਨ.ਏ.ਏ.ਸੀ.) ਨੇ ਯੂਨੀਵਰਸਿਟੀ ਦੀ ਸਮੁੱਚੀ ਕਾਰਗ਼ੁਜ਼ਾਰੀ ਦਾ ਮੁਲਾਂਕਣ ਕਰਦਿਆਂ ਪਹਿਲੇ ਗੇੜ (2002-07) ਵਿਚ ਪੰਜ ਸਟਾਰ ਗਰੇਡ ਪ੍ਰਦਾਨ ਕੀਤਾ ਸੀ, ਦੂਜੇ ਗੇੜ (2008-13) ਅਤੇ ਤੀਜੇ ਗੇੜ (2016-23) ਵਿਚ ‘ਏ’ ਗਰੇਡ ਪ੍ਰਦਾਨ ਕੀਤਾ ਸੀ। ਇਸ ਸਮੇਂ ਯੂਨੀਵਰਸਿਟੀ ਵਿਚ 65 ਅਧਿਆਪਨ ਅਤੇ ਖੋਜ ਵਿਭਾਗ, 275 ਸੰਬੰਧਤਾ ਪ੍ਰਾਪਤ ਕਾਲਜ, 5 ਨੇਬਰਹੁੱਡ ਕੈਂਪਸ, 14 ਕਾਂਸਟੀਚੁਐਂਟ ਕਾਲਜ ਅਤੇ 4 ਰੀਜਨਲ ਸੈਂਟਰ ਹਨ। ਇੰਝ ਸਮੁੱਚੀ ਯੂਨੀਵਰਸਿਟੀ ਵਿਚ ਚੱਲਦੇ ਵੱਖ ਵੱਖ ਕੋਰਸਾਂ ਵਿਚ 14000 ਦੇ ਕਰੀਬ ਵਿਦਿਆਰਥੀਆਂ ਨੂੰ ਦਾਖ਼ਲ ਕੀਤਾ ਜਾਂਦਾ ਹੈ, ਜਿਨ੍ਹਾਂ ਵਿਚੋਂ ਵੱਡੀ ਗਿਣਤੀ ਪੇਂਡੂ ਪਿਛੋਕੜ ਵਾਲੇ ਉਨ੍ਹਾਂ ਵਿਦਿਆਰਥੀਆਂ ਦੀ ਹੈ, ਜਿਨ੍ਹਾਂ ਦੇ ਵਿੱਤੀ ਸਰੋਤ ਬਹੁਤ ਸੀਮਿਤ ਹਨ। ਖੇਡਾਂ ਦੇ ਖੇਤਰ ਵਿੱਚ ਯੂਨੀਵਰਸਿਟੀ ਦਾ ਪ੍ਰਦਰਸ਼ਨ ਮਿਸਾਲੀ ਰਿਹਾ ਹੈ, ਇਸ ਨੇ ਭਾਰਤ ਸਰਕਾਰ ਵੱਲੋਂ ਖੇਡ ਮੁਕਾਬਲਿਆਂ ਵਿਚ ਸਾਰੇ ਭਾਰਤ ਵਿਚੋਂ ਸਰਬੋਤਮ ਪ੍ਰਦਰਸ਼ਨ ਕਰਨ ਵਾਲੀ ਇੱਕ ਯੂਨੀਵਰਸਿਟੀ ਨੂੰ ਦਿੱਤੀ ਜਾਣ ਵਾਲੀ ਮੌਲਾਨਾ ਅਬੁਲ ਕਲਾਮ ਆਜ਼ਾਦ (ਮਾਕਾ) ਟਰਾਫ਼ੀ ਹੁਣ ਤਕ 10 ਵਾਰ ਜਿੱਤੀ ਹੈ।

Last 30 Records

Day Members Gain % Gain
May 30, 2024 155 0 0.0%
March 07, 2024 155 0 0.0%
January 17, 2024 155 0 0.0%
December 03, 2023 155 0 0.0%
October 28, 2023 155 +1 +0.7%
September 28, 2023 154 +1 +0.7%
August 29, 2023 153 +1 +0.7%
July 26, 2023 152 +1 +0.7%
July 01, 2023 151 -3 -2.0%
April 05, 2023 154 +4 +2.7%
March 11, 2023 150 +1 +0.7%
January 03, 2023 149 +1 +0.7%
December 22, 2022 148 +1 +0.7%
November 22, 2022 147 +1 +0.7%
November 09, 2022 146 +1 +0.7%
October 21, 2022 145 -1 -0.7%
October 14, 2022 146 +1 +0.7%
September 29, 2022 145 -1 -0.7%
September 23, 2022 146 -1 -0.7%
September 16, 2022 147 +1 +0.7%
September 10, 2022 146 +1 +0.7%
August 24, 2022 145 +3 +2.2%
August 18, 2022 142 +2 +1.5%
August 05, 2022 140 -1 -0.8%
July 10, 2022 141 +2 +1.5%
June 27, 2022 139 +2 +1.5%
June 14, 2022 137 +1 +0.8%
May 31, 2022 136 +2 +1.5%
May 18, 2022 134 +2 +1.6%
May 12, 2022 132 +1 +0.8%

Charts

Some Club Members

More Clubs