ਬਿਨਾਂ ਸ਼ਸਤਰ ਕੇਸੰ ਨਰੰ ਭੇਡ ਜਾਂਨੋ
ਗਹੈ ਕਾਨ ਤਾਂ ਕੇ ਕਿਤੇ ਲੈ ਸਿਧਾਨੋਂ ||
ਏਹ ਮੋਰ ਆਗਿਯਾ ਸੁਨ ਲੇਹੋ ਪਿਆਰੇ
ਬਿਨਾ ਸ਼ਸਤ੍ਰ ਕੇਸੰ ਨਾ ਦੇਵੇ ਦੀਦਾਰੇ ||
ਜਬ ਹਮਰੈ ਦਰਸ਼ਨ ਕੋ ਆਵੋ
ਬਨ ਸੁਚੇਤ ਤਨ ਸ਼ਸਤ੍ਰ ਸਜਾਵੋ ||
ਬਚਨ :-- ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ 🙏
ਸਲੋਕੁ ਮਃ ੩ ॥
ਮਨਮੁਖ ਵਾਪਾਰੈ ਸਾਰ. ਨ ਜਾਣਨੀ; ਬਿਖੁ ਵਿਹਾਝਹਿ. ਬਿਖੁ ਸੰਗ੍ਰਹਹਿ; ਬਿਖ ਸਿਉ ਧਰਹਿ ਪਿਆਰੁ ॥
ਬਾਹਰਹੁ ਪੰਡਿਤ ਸਦਾਇਦੇ; ਮਨਹੁ ਮੂਰਖ ਗਾਵਾਰ ॥
ਹਰਿ ਸਿਉ ਚਿਤੁ. ਨ ਲਾਇਨੀ; ਵਾਦੀ ਧਰਨਿ ਪਿਆਰੁ ॥
ਵਾਦਾ ਕੀਆ ਕਰਨਿ ਕਹਾਣੀਆ; ਕੂੜੁ ਬੋਲਿ. ਕਰਹਿ ਆਹਾਰੁ ॥
ਜਗ ਮਹਿ ਰਾਮ ਨਾਮੁ ਹਰਿ ਨਿਰਮਲਾ; ਹੋਰੁ ਮੈਲਾ ਸਭੁ ਆਕਾਰੁ ॥
ਨਾਨਕ. ਨਾਮੁ, ਨ ਚੇਤਨੀ; ਹੋਇ ਮੈਲੇ ਮਰਹਿ ਗਵਾਰ ॥੧॥
ਸਲੋਕ ਮਃ ੩ ॥
ਜਿਨ ਕਉ ਅੰਦਰਿ ਗਿਆਨੁ ਨਹੀ; ਭੈ ਕੀ. ਨਾਹੀ ਬਿੰਦ ॥
ਨਾਨਕ. ਮੁਇਆ ਕਾ ਕਿਆ ਮਾਰਣਾ; ਜਿ ਆਪਿ ਮਾਰੇ ਗੋਵਿੰਦ ॥੧॥
ਪਉੜੀ ॥
ਜਾ ਤੂ. ਮੇਰੈ ਵਲਿ ਹੈ; ਤਾ ਕਿਆ ਮੁਹਛੰਦਾ ॥
ਤੁਧੁ ਸਭੁ ਕਿਛੁ. ਮੈਨੋ ਸਉਪਿਆ; ਜਾ ਤੇਰਾ ਬੰਦਾ ॥
ਲਖਮੀ ਤੋਟਿ. ਨ ਆਵਈ; ਖਾਇ ਖਰਚਿ ਰਹੰਦਾ ॥
ਲਖ ਚਉਰਾਸੀਹ ਮੇਦਨੀ; ਸਭ ਸੇਵ ਕਰੰਦਾ ॥
ਏਹ ਵੈਰੀ. ਮਿਤ੍ਰ ਸਭਿ ਕੀਤਿਆ; ਨਹ ਮੰਗਹਿ ਮੰਦਾ ॥
ਲੇਖਾ ਕੋਇ. ਨ ਪੁਛਈ; ਜਾ ਹਰਿ ਬਖਸੰਦਾ ॥
ਅਨੰਦੁ ਭਇਆ ਸੁਖੁ ਪਾਇਆ; ਮਿਲਿ ਗੁਰ ਗੋਵਿੰਦਾ ॥
ਸਭੇ ਕਾਜ ਸਵਾਰਿਐ; ਜਾ ਤੁਧੁ ਭਾਵੰਦਾ ॥੭॥