Ludhiana🇮🇳->Vancouver🇨🇦
Writter ✍️
Learning
_________________________
ਤੇਰੇ ਹੁਸਨ ਦੇ ਮਕਤੇ ਕੀ ਜਾਨਣ
ਜਿਨ੍ਹਾਂ ਹੁਸਨਾਂ ਦੀ ਤਾਲੀਮ ਨਹੀਂ।
ਤੇਰੀ ਉਲਫ਼ਤ ਬੇਆਂ ਕਰ ਦੇਵਣ
ਸਾਨੂੰ ਹਰਫ਼ਾਂ ਤੋਂ ਉਮੀਦ ਨਹੀਂ।
ਤੇਰਾ ਮਿਜ਼ਾਜ ਚਾਨਣ ਵਰਗਾ ਏ
ਜੀਹਦੇ ਅੰਤ ਦੀ ਕੋਈ ਲਕੀਰ ਨਹੀਂ।
ਤੇਰੇ ਹੁਸਨ ਦੇ ਮਕਤੇ ਕੀ ਜਾਨਣ
ਜਿਨ੍ਹਾਂ ਹੁਸਨਾਂ ਦੀ ਤਾਲੀਮ ਨਹੀਂ।
ਤੈਨੂੰ ਤੱਕਦੇ ਬੜੇ ਤਹਾਜੁਦ ਨਾਲ
ਤੂੰ ਤੇ ਬਕਸ਼ਿਆ ਕੋਈ ਫਕੀਰ ਨਹੀਂ।
ਤੇਰੇ ਅੱਗੇ ਸਿਰ ਉਠਾ ਲਵੇ
ਇਨ੍ਹਾਂ ਸੋਹਣਾ ਕੋਈ ਹਰੀਫ਼ ਨਹੀਂ।
ਤੇਰੇ ਹੁਸਨ ਦੇ ਮਕਤੇ ਕੀ ਜਾਨਣ
ਜਿਨ੍ਹਾਂ ਹੁਸਨਾਂ ਦੀ ਤਾਲੀਮ ਨਹੀਂ।
Abhi💔
__________________________