An undergrad student of Literature and Philosophy. My own sort of feminist. A free spirit from the waters of old Punjab yearning for the truth and restoring the lost beauty in our grey world.
ਪੰਜ ਦਰਿਆ ਪਏ ਵਹਿੰਦੇ ਜ਼ਾਰੋ ਜ਼ਾਰ
ਤਾਰਿਆਂ ਦੀ ਲੋਅ ਹੇਠ ਯੋਧਿਆਂ ਦੀ ਵਾਰ
ਵੰਡੀਆਂ ਦੇ ਗੀਤ ਗਾਉਂਦੇ ਛੁਪੇ ਸੱਚ ਦੀ ਸਾਰ
ਭੁੱਲਿਆਂ ਨੀ ਭੁੱਲਣੀ ਜੜੀ ਜ਼ੁਲਮਾਂ ਦੀ ਕਤਾਰ
ਅਸਾਂ ਫੁੰਡ ਦੇਣੀ ਇਹ ਚੜ੍ਹੀ ਮੁਰਦਿਆਂ ਦੀ ਡਾਰ
ਸਾਡੇ ਅੰਗ ਅੰਗ ਬਾਣੀ ਕੀ ਗੰਧ
ਸਾਡੇ ਲਹੂ 'ਚ ਗਾਉਂਦੇ ਦਰਿਆ
ਬੀਰਤਾ ਦੇ ਸੋਹਿਲੇ ਤੇ ਭਗਤੀ ਦੇ ਛੰਦ
ਅਸਾਂ ਪਲਟਾਉਣੇ ਜੁੱਗ ਦੇਵਾਂਗੇ ਖੰਡ
ਕਾਲੇ ਚਿੱਟੇ ਤਰਕ ਦੀ
ਜੋ ਦੁਨੀਆ ਪਾਈ ਫੰਧ
ਗੁਰ ਸਾਡੇ ਸਦਾ ਅੰਗ ਸੰਗ।।