🇦🇺
=ਸ਼ਿਕਾਰੀ ਦਾ ਸਿਰ ਸੀ ਜਾਂ ਨਹੀਂ ! =
-ਰਸੂਲ ਹਮਜ਼ਾਤੋਵ-
ਤਿੰਨ ਸ਼ਿਕਾਰੀਆਂ ਨੂੰ ਇਹ ਪਤਾ ਲੱਗਿਆ ਕਿ ਪਿੰਡ ਤੋਂ ਥੋੜ੍ਹੀ ਹੀ ਦੂਰ ਦੱਰੇ ਵਿੱਚ ਇੱਕ ਬਘਿਆੜ ਲੁੱਕਿਆ ਹੋਇਆ ਹੈ। ਉਨ੍ਹਾਂ ਨੇ ਉਸਨੂੰ ਲੱਭਣ ਅਤੇ ਮਾਰ ਦੇਣ ਦਾ ਫੈਸਲਾ ਕੀਤਾ। ਕਿਵੇਂ ਉਨ੍ਹਾਂ ਨੇ ਉਸਦਾ ਸ਼ਿਕਾਰ ਕੀਤਾ, ਲੋਕ ਵੱਖ- ਵੱਖ ਢੰਗ ਨਾਲ ਇਹ ਗੱਲ ਸੁਣਾਉਂਦੇ ਹਨ। ਮੈਨੂੰ ਤਾਂ ਬਚਪਨ ਤੋਂ ਇਹ ਕਿੱਸਾ ਇਸ ਤਰ੍ਹਾਂ ਯਾਦ ਹੈ।
ਸ਼ਿਕਾਰੀਆਂ ਕੋਲੋਂ ਬਚਣ ਲਈ ਬਘਿਆੜ ਗੁਫਾ ਵਿੱਚ ਜਾ ਲੁੱਕਿਆ। ਉਸ ਵਿੱਚ ਜਾਣ ਦਾ ਇੱਕ ਹੀ, ਅਤੇ ਉਹ ਵੀ ਬਹੁਤ ਤੰਗ ਰਸਤਾ ਸੀ - ਸਿਰ ਤਾਂ ਉਸ ਵਿੱਚ ਜਾ ਸਕਦਾ ਸੀ, ਮਗਰ ਮੋਢੇ ਨਹੀਂ। ਸ਼ਿਕਾਰੀ ਪੱਥਰਾਂ ਦੇ ਪਿੱਛੇ ਲੁੱਕ ਗਏ, ਆਪਣੀਆਂ ਬੰਦੂਕਾਂ ਉਨ੍ਹਾਂ ਨੇ ਗੁਫਾ ਦੇ ਮੂੰਹ ਦੀ ਤਰਫ ਤਾਣ ਲਈਆਂ ਅਤੇ ਬਘਿਆੜ ਦੇ ਬਾਹਰ ਆਉਣ ਦੀ ਉਡੀਕ ਕਰਨ ਲੱਗੇ। ਪਰ ਲੱਗਦਾ ਹੈ ਕਿ ਅੱਗੋਂ ਬਘਿਆੜ ਵੀ ਕੋਈ ਮੂਰਖ ਪ੍ਰਾਣੀ ਨਹੀਂ ਸੀ। ਉਹ ਆਰਾਮ ਨਾਲ ਉੱਥੇ ਟਿਕਿਆ ਰਿਹਾ। ਮਤਲਬ ਇਹ ਕਿ ਹਾਰ ਉਸਦੀ ਹੋਵੇਗੀ, ਜੋ ਬੈਠੇ ਬੈਠੇ ਅਤੇ ਉਡੀਕ ਕਰਦੇ ਕਰਦੇ ਪਹਿਲਾਂ ਅੱਕ ਜਾਵੇਗਾ।
ਇੱਕ ਸ਼ਿਕਾਰੀ ਅੱਕ ਗਿਆ। ਉਸਨੇ ਕਿਸੇ ਨਾ ਕਿਸੇ ਤਰ੍ਹਾਂ ਗੁਫਾ ਵਿੱਚ ਵੜਨ ਅਤੇ ਉੱਥੋਂ ਬਘਿਆੜ ਨੂੰ ਕੱਢਣ ਦਾ ਫੈਸਲਾ ਕੀਤਾ। ਗੁਫਾ ਦੇ ਮੂੰਹ ਦੇ ਕੋਲ ਜਾਕੇ ਉਸਨੇ ਉਸ ਵਿੱਚ ਆਪਣਾ ਸਿਰ ਘੁਸੇੜ ਦਿੱਤਾ। ਬਾਕੀ ਦੋ ਸ਼ਿਕਾਰੀ ਦੇਰ ਤੱਕ ਆਪਣੇ ਸਾਥੀ ਦੀ ਤਰਫ ਵੇਖਦੇ ਅਤੇ ਹੈਰਾਨ ਹੁੰਦੇ ਰਹੇ ਕਿ ਉਹ ਅੱਗੇ ਰੀਂਗਣ ਜਾਂ ਫਿਰ ਸਿਰ ਬਾਹਰ ਕੱਢਣ ਦੀ ਹੀ ਕੋਸ਼ਿਸ਼ ਕਿਓਂ ਨਹੀਂ ਕਰਦਾ। ਅਖੀਰ ਉਹ ਵੀ ਉਡੀਕ ਕਰਦੇ ਕਰਦੇ ਤੰਗ ਆ ਗਏ। ਉਨ੍ਹਾਂ ਨੇ ਸ਼ਿਕਾਰੀ ਨੂੰ ਹਿਲਾਇਆ-ਡੁਲਾਇਆ ਅਤੇ ਤੱਦ ਉਨ੍ਹਾਂ ਨੂੰ ਇਸ ਗੱਲ ਦਾ ਭਰੋਸਾ ਹੋ ਗਿਆ ਕਿ ਉਸਦਾ ਸਿਰ ਨਹੀਂ ਹੈ।
ਹੁਣ ਉਹ ਇਹ ਸੋਚਣ ਲੱਗੇ - ਗੁਫਾ ਵਿੱਚ ਵੜਣ ਤੋਂ ਪਹਿਲਾਂ ਉਸਦਾ ਸਿਰ ਸੀ ਜਾਂ ਨਹੀਂ ? ਇੱਕ ਨੇ ਕਿਹਾ ਕਿ ਸ਼ਾਇਦ ਸੀ, ਤਾਂ ਦੂਜਾ ਬੋਲਿਆ ਕਿ ਸ਼ਾਇਦ ਨਹੀਂ ਸੀ।
ਸਿਰ ਦੇ ਬਿਨਾਂ ਧੜ ਨੂੰ ਉਹ ਪਿੰਡ ਵਿੱਚ ਲਿਆਏ, ਲੋਕਾਂ ਨੂੰ ਘਟਨਾ ਸੁਣਾਈ। ਇੱਕ ਬਜ਼ੁਰਗ ਨੇ ਕਿਹਾ, ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਕਿ ਸ਼ਿਕਾਰੀ ਬਘਿਆੜ ਦੇ ਕੋਲ ਗੁਫਾ ਵਿੱਚ ਘੁਸਿਆ, ਉਹ ਇੱਕ ਜ਼ਮਾਨੇ ਤੋਂ ਹੀ, ਇੱਥੇ ਤੱਕ ਕਿ ਜਨਮ ਤੋਂ ਹੀ ਸਿਰ ਦੇ ਬਿਨਾਂ ਸੀ। ਗੱਲ ਨੂੰ ਸਾਫ਼ ਕਰਨ ਲਈ ਉਹ ਉਸਦੀ ਵਿਧਵਾ ਹੋ ਗਈ ਪਤਨੀ ਦੇ ਕੋਲ ਗਏ।
ਮੈਂ ਕੀ ਜਾਣਾਂ ਕਿ ਮੇਰੇ ਪਤੀ ਦਾ ਸਿਰ ਸੀ ਜਾਂ ਨਹੀਂ ? ਮੈਨੂੰ ਤਾਂ ਸਿਰਫ ਇੰਨਾ ਯਾਦ ਹੈ ਕਿ ਹਰ ਸਾਲ ਉਹ ਆਪਣੇ ਲਈ ਖੱਲ ਵਾਲੀ ਨਵੀਂ ਟੋਪੀ ਦਾ ਆਰਡਰ ਦਿੰਦਾ ਹੁੰਦਾ ਸੀ।
- (‘ਮੇਰਾ ਦਾਗਿਸਤਾਨ‘ ਵਿੱਚੋਂ)
if the data has not been changed, no new rows will appear.
Day | Followers | Gain | % Gain |
---|---|---|---|
September 23, 2023 | 233 | +36 | +18.3% |
December 14, 2021 | 197 | +13 | +7.1% |